About Editor

ਸਾਹਿਤਕ ਸਾਂਝ ਦੇ ਸੰਪਾਦਕ ਸਰਬਜੀਤ ਧੀਰ ਦਾ ਪੱਤਰਕਾਰੀ ਅਤੇ ਸਾਹਿਤ ਦੇ ਖੇਤਰ ਵਿੱਚ ਲੰਬਾ ਤਜ਼ਰਬਾ ਹੈ

* ਸੰਪਾਦਨ ਖੇਤਰ ਦਾ ਤਜਰਬਾ 

* ਅਖ਼ਬਾਰ ਅਤੇ ਮੈਗਜ਼ੀਨ ਵਿੱਚ ਸੰਪਾਦਕੀ ਲਿਖਣ ਦਾ ਲੰਬਾ ਤਜ਼ਰਬਾ

* ਟੀਵੀ ਚੈਨਲ ਲਈ ਪੈਕੇਜ ਤਿਆਰ ਕਰਨੇ ਅਤੇ ਖੋਜ ਭਰਪੂਰ ਦਿਲਚਸਪ ਰਿਪੋਰਟਾਂ ਬਣਾਉਣੀਆਂ ।

 * 01 ਮਾਰਚ 2019 ਤੋਂ  3 ਜੁਲਾਈ 2020 ਤੱਕ ਫਾਸਟਵੇਅ ਨਿਊਜ ਚੈਨਲ ਚ ਪ੍ਰੋਡਿਊਸਰ ।

* 11 ਨਵੰਬਰ 2017 ਤੋਂ 23 ਅਗਸਤ 2018 ਤੱਕ ਰੋਜ਼ਾਨਾ ਪੰਜਾਬੀ ਜਾਗਰਣ ਜਲੰਧਰ ਚ ਬਤੌਰ  ਉੱਪ ਸੰਪਾਦਕ ।

* 08 ਅਪ੍ਰੈਲ 2016 ਤੋਂ 31 ਅਗਸਤ 2017 ਤੱਕ ਰੋਜ਼ਾਨਾ ਦੇਸ਼ ਸੇਵਕ ਚੰਡੀਗੜ੍ਹ ਵਿੱਚ ਅਸਿਸਟੈਂਟ ਐਡੀਟਰ ।

* 10 ਜੁਲਾਈ 2013 ਤੋਂ ਅਕਤੂਬਰ 2014 ਤੱਕ ਰੋਜ਼ਾਨਾ ਦੇਸ਼ ਸੇਵਕ ਚੰਡੀਗੜ੍ਹ ਵਿੱਚ ਡਿਪਟੀ ਨਿਊਜ਼ ਐਡੀਟਰ

* ਮਈ 2005 ਤੋਂ ਅਗਸਤ 2010 ਤੱਕ ਸਾਹਿਤਕ ਸਾਂਝ ( ਦੋ-ਮਾਸਕ ) ਦਾ ਗਿੱਦੜਬਾਹਾ ਤੋਂ ਸੰਪਾਦਨ ਤੇ ਪ੍ਰਕਾਸ਼ਨ                                                    

* ਅਗਸਤ 1996  ਤੋਂ 14 ਮਾਰਚ 2004 ਤੱਕ  ਰੋਜ਼ਾਨਾ ਦੇਸ਼ ਸੇਵਕ ਚੰਡੀਗੜ੍ਹ ਬਤੌਰ ਉੱਪ ਸੰਪਾਦਕ

                                                 (ਮੈਗਜ਼ੀਨ ਇੰਚਾਰਜ ਵਜੋਂ ਵੀ ਸੇਵਾ )

* ਜੁਲਾਈ 1994 ਤੋਂ ਦਸੰਬਰ 1995 ਤੱਕ ਸਾਹਿਤਕ ਸਾਂਝ ਪੰਜਾਬੀ ਮਾਸਕ ਮੈਗਜ਼ੀਨ ਦਾ ਗਿੱਦੜਬਾਹਾ ਤੋਂ ਸੰਪਾਦਨ ਤੇ ਪ੍ਰਕਾਸ਼ਨ ।                                                               ( (ਸੰਪਾਦਕ ਤੇ ਪ੍ਰਕਾਸ਼ਕ )              

ਪੱਤਰਕਾਰੀ ਅਤੇ ਸਾਹਿਤਕ ਖੇਤਰ ਚ :

* 1986 ਤੋਂ ਸਾਹਿਤ ਅਤੇ ਪੱਤਰਕਾਰੀ ਖੇਤਰ ਚ ਸਰਗਰਮ

* ਰੋਜ਼ਾਨਾ ਦੇਸ਼ ਸੇਵਕ ਵਿੱਚ ਸੰਨ 2001 ਤੋਂ 2004 ਤੱਕ ਪ੍ਰਿਜ਼ਮ ਨਾਮ ਹੇਠ ਹਫ਼ਤਾਵਾਰੀ ਕਾਲਮ ਪ੍ਰਕਾਸ਼ਿਤ

* ਵੱਖ-ਵੱਖ ਅਖਬਾਰਾਂ/ਰਸਾਲਿਆਂ ਵਿੱਚ ਰਚਨਾਵਾਂ ਪ੍ਰਕਾਸ਼ਿਤ ।

* ਬਹੁਤ ਸਾਰੀਆਂ ਰਚਨਾਵਾਂ ਦਾ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਕਰਕੇ ਪੰਜਾਬੀ ਦੇ ਪ੍ਰਮੁਖ ਅਖਬਾਰਾਂ/ਰਸਾਲਿਆਂ ਵਿੱਚ ਪ੍ਰਕਾਸ਼ਿਤ ਕਰਵਾਇਆ ।

* ਉਨ੍ਹਾਂ ਦੀਆਂ ਆਪਣੀਆਂ ਕੁੱਝ ਕਹਾਣੀਆਂ ਦਾ ਹਿੰਦੀ ਵਿੱਚ ਅਨੁਵਾਦ ਕੁੱਝ ਪੱਤਰ/ਪੱਤਰਕਾਵਾਂ ਵਿੱਚ ਪ੍ਰਕਾਸ਼ਿਤ ਹੋਇਆ ।

* ਹਿੰਦੀ ਦੇ ਪ੍ਰਮੁਖ ਦੈਨਿਕ ਪੱਤਰਾਂ ਦੈਨਿਕ ਭਾਸਕਰ ਅਤੇ ਦੈਨਿਕ ਜਾਗਰਣ ਵਿੱਚ ਲਘੂ ਕਥਾਵਾਂ ਪ੍ਰਕਾਸ਼ਿਤ ।

* ਕਰਨੈਲ ਮੰਟੂ ਦੀ ਆਵਾਜ਼ 'ਚ ਜਲੰਧਰ ਦੂਰਦਰਸ਼ਨ ਅਤੇ ਆਕਾਸ਼ਵਾਣੀ ਬਠਿੰਡਾ ਤੋਂ ਗੀਤ ਪ੍ਰਸਾਰਿਤ।

* ਆਕਾਸ਼ਵਾਣੀ ਬਠਿੰਡਾ ਤੋਂ ਗ਼ਜ਼ਲ,ਕਵਿਤਾਵਾਂ ਅਤੇ ਮਿੰਨੀ ਕਹਾਣੀਆਂ ਪ੍ਰਸਾਰਿਤ 

ਸੰਪਾਦਤ ਪੁਸਤਕਾਂ ਵਿਚ ਸ਼ਾਮਲ ਰਚਨਾਵਾਂ :

* ਦਸਵੇਂ ਦਹਾਕੇ ਦੀ ਮਿੰਨੀ ਕਹਾਣੀ (2002),

ਸੰਪਾਦਕ ਸੁਰਿੰਦਰ ਕੈਲੇ, ਪ੍ਰਕਾਸ਼ਕ : ਅਣੂ ਮੰਚ ਲੁਧਿਆਣਾ ।

* ਧੀਆਂ ਧਿਆਣੀਆਂ (ਪੰਜਾਬੀ ਸੱਥ ਲਾਂਬੜਾ) (ਸੰਨ 2004) ਪੰਜ ਨਦ ਪ੍ਰਕਾਸ਼ਨ ਲਾਂਬੜਾ

* ਚਿੜੀ ਵਿਚਾਰੀ ਕੀ ਕਰੇ (ਸੰਨ 2005)                    - ਓਹੀ -

* ਪੰਜਾਬੀ ਮਿੰਨੀ ਕਹਾਣੀ ਦਾ ਵਰਤਮਾਨ (ਸੰਨ 2008)

        ਸੰਪਾਦਕ : ਦਰਸ਼ਨ ਸਿੰਘ ਬਰੇਟਾ, ਜਗਦੀਸ਼ ਰਾਏ ਕੁਲਰੀਆਂ, ਅਸ਼ਵਨੀ ਖੁਡਾਲ

                                    ਪ੍ਰਕਾਸ਼ਕ : ਉਡਾਨ ਪਬਲੀਕੇਸ਼ਨ ਮਾਨਸਾ,

* ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਜਨ ਸਾਹਿਤ ਦੇ ਕਹਾਣੀ, ਗ਼ਜ਼ਲ, ਮਿੰਨੀ ਕਹਾਣੀ ਵਿਸ਼ੇਸ਼ ਅੰਕਾਂ ਵਿੱਚ ਸ਼ਮੂਲੀਅਤ

ਮਾਣ-ਸਨਮਾਨ

* ਗੁਰੂ ਗੋਬਿੰਦ ਸਿੰਘ ਕਾਲਜ ਗਿੱਦੜਬਾਹਾ ਵੱਲੋਂ ਕਾਲਜ ਕਲਰ ਪ੍ਰਦਾਨ (1983)

* ਨੌਜਵਾਨ ਸਾਹਿਤ ਸਭਾ ਮੋਰਿੰਡਾ ਵੱਲੋਂ ਹਰਨਾਮ ਸਿੰਘ ਯਾਦਗਾਰੀ ਮਿੰਨੀ ਕਹਾਣੀ ਮੁਕਾਬਲੇ ਵਿਚ ਚੁਣੀਆਂ ਗਈਆਂ ਦਸ ਕਹਾਣੀਆਂ ਵਿਚ               ਮਾਲਕ ਦਾ ਮਾਲਕਕਹਾਣੀ ਸ਼ਾਮਲ (1993)

* ਸਾਹਿਤ ਸਭਾ ਬਰੀਵਾਲਾ (ਮੁਕਤਸਰ) (1995)

* ਕਲਾਕਾਰ (ਪੰਜਾਬੀ ਮਾਸਿਕ) ਚੰਡੀਗੜ੍ਹ ਵੱਲੋਂ ਚੁਣੇ ਗਏ ਸਾਲ 1994 ਦੇ ਕਲਾਕਾਰਾਂ ਵਿਚ ਮਿੰਨੀ ਕਹਾਣੀ ਲੇਖਕ।

* ਵਰਲਡ ਵਾਈਡ ਸਾਹਿਤ ਮੰਚ, ਬਾਘਾਪੁਰਾਣਾ (ਸੰਨ 1995)

* ਅੰਤਰ - ਰਾਸ਼ਟਰੀ ਪੰਜਾਬੀ ਮਿੰਨੀ ਕਹਾਣੀ ਮੰਚ, ਮੋਗਾ (2001)

ਹੋਰ ਸਰਗਰਮੀਆਂ

 ਵੱਖ-ਵੱਖ ਸਮਾਜਿਕ ਅਤੇ ਸਾਹਿਤਕ ਜਥੇਬੰਦੀਆਂ ਦਾ ਮੈਂਬਰ ਅਤੇ ਅਹੁਦੇਦਾਰ

email-editor@sahitaksanjh.com

 

 

Post a Comment

0 Comments